ਹੁਕਮਨਾਮਾ ਸਾਹਿਬ

Hukamnama Sahib

Sunday, 25 May 2014

ਐਤਵਾਰ, ੧੧ ਜੇਠ (ਸੰਮਤ ੫੪੬ ਨਾਨਕਸ਼ਾਹੀ)

Ang 746 · Raag Soohee · Guru Arjan Dev Ji

Reading: Permalink

ਗੁਰਮੁਖੀ (Gurmukhi)

ਸੂਹੀ ਮਹਲਾ ੫ ॥

soohee mahalaa panjavaa ||

ਤਉ ਮੈ ਆਇਆ ਸਰਨੀ ਆਇਆ ॥

tau mai aaiaa saranee aaiaa ||

ਭਰੋਸੈ ਆਇਆ ਕਿਰਪਾ ਆਇਆ ॥

bharosai aaiaa kirapaa aaiaa ||

ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥੧॥ ਰਹਾਉ ॥

jiau bhaavai tiau raakhahu suaamee maarag gureh paThaiaa ||1|| rahaau ||

ਮਹਾ ਦੁਤਰੁ ਮਾਇਆ ॥ ਜੈਸੇ ਪਵਨੁ ਝੁਲਾਇਆ ॥੧॥

mahaa dhutar maiaa || jaise pavan jhulaiaa ||1||

ਸੁਨਿ ਸੁਨਿ ਹੀ ਡਰਾਇਆ ॥

sun sun hee ddaraiaa ||

ਕਰਰੋ ਧ੍ਰਮਰਾਇਆ ॥੨॥

kararo dhramaraiaa ||2||

ਗ੍ਰਿਹ ਅੰਧ ਕੂਪਾਇਆ ॥

gireh a(n)dh koopaiaa ||

ਪਾਵਕੁ ਸਗਰਾਇਆ ॥੩॥

paavak sagaraiaa ||3||

ਗਹੀ ਓਟ ਸਾਧਾਇਆ ॥

gahee oT saadhaiaa ||

ਨਾਨਕ ਹਰਿ ਧਿਆਇਆ ॥

naanak har dhiaaiaa ||

ਅਬ ਮੈ ਪੂਰਾ ਪਾਇਆ ॥੪॥੩॥੪੬॥

ab mai pooraa paiaa ||4||3||46||

English Translation

Soohee, Fifth Mehla:

I have come to You. I have come to Your Sanctuary.

I have come to place my faith in You. I have come seeking Mercy.

If it pleases You, save me, O my Lord and Master. The Guru has placed me upon the Path. ||1||Pause||

Maya is very treacherous and difficult to pass through. It is like a violent wind-storm. ||1||

I am so afraid to hear

that the Righteous Judge of Dharma is so strict and stern. ||2||

The world is a deep, dark pit;

it is all on fire. ||3||

I have grasped the Support of the Holy Saints.

Nanak meditates on the Lord.

Now, I have found the Perfect Lord. ||4||3||46||

ਪੰਜਾਬੀ ਵਿਆਖਿਆ (Punjabi Explanation)

ਸੂਹੀ ਪੰਜਵੀਂ ਪਾਤਿਸ਼ਾਹੀ।

ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ,

ਇਸ ਭਰੋਸੇ ਨਾਲ ਆਇਆ ਹਾਂ ਕਿ ਤੂੰ ਕਿਰਪਾ ਕਰੇਂਗਾ

ਸੋ, ਹੇ ਮਾਲਕ ਪ੍ਰਭੂ! ਜਿਵੇਂ ਤੈਨੂੰ ਚੰਗੇ ਲੱਗੇ, ਮੇਰੀ ਰੱਖਿਆ ਕਰ (ਮੈਨੂੰ ਤੇਰੇ ਦਰ ਤੇ) ਗੁਰੂ ਨੇ ਭੇਜਿਆ ਹੈ, (ਮੈਨੂੰ ਤੇਰੇ ਦਰ ਦਾ) ਰਸਤਾ ਗੁਰੂ ਨੇ (ਵਿਖਾਇਆ ਹੈ) ।੧।ਰਹਾਉ।

ਹੇ ਪ੍ਰਭੂ! ਜਿਵੇਂ (ਤੇਜ਼) ਹਵਾ ਧੱਕੇ ਮਾਰਦੀ ਹੈ, ਤਿਵੇਂ ਮਾਇਆ (ਦੀਆਂ ਲਹਿਰਾਂ ਧੱਕੇ ਮਾਰਦੀਆਂ ਹਨ) (ਤੇਰੀ ਰਚੀ) ਮਾਇਆ (ਇਕ ਵੱਡਾ ਸਮੁੰਦਰ ਹੈ ਜਿਸ ਤੋਂ) ਪਾਰ ਲੰਘਣਾ ਬਹੁਤ ਔਖਾ ਹੈ ।੧।

ਹੇ ਪ੍ਰਭੂ! ਮੈਂ ਤਾਂ ਇਹ ਸੁਣ ਸੁਣ ਕੇ ਹੀ ਡਰ ਰਿਹਾ ਹਾਂ

ਕਿ ਧਰਮਰਾਜ ਬੜਾ ਕਰੜਾ (ਹਾਕਮ) ਹੈ ।੨।

ਹੇ ਪ੍ਰਭੂ! ਇਹ ਸੰਸਾਰ ਇਕ ਅੰਨ੍ਹਾ ਖੂਹ ਹੈ

ਇਸ ਵਿਚ ਸਾਰੀ (ਤ੍ਰਿਸ਼ਨਾ ਦੀ) ਅੱਗ ਹੀ ਅੱਗ ਹੈ ।

ਹੇ ਨਾਨਕ (ਆਖ—ਹੇ ਪ੍ਰਭੂ! ਜਦੋਂ ਤੋਂ) ਮੈਂ ਗੁਰੂ ਦਾ ਆਸਰਾ ਲਿਆ ਹੈ

ਮੈਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ

ਤੇ, ਮੈਨੂੰ ਪੂਰਨ ਪ੍ਰਭੂ ਲੱਭ ਪਿਆ ਹੈ ।੪।੩।੪੬।

Source: BaniDB · Read Ang 746 in Sri Guru Granth Sahib Ji

On this day in earlier years

  • Saturday, 25 May 2013 ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ Ang 700 · Raag Jaithsree
  • Friday, 25 May 2012 ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ Ang 624 · Raag Sorath
  • Wednesday, 25 May 2011 ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ Ang 502 · Raag Gujri
  • Tuesday, 25 May 2010 ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ Ang 742 · Raag Soohee
  • Monday, 25 May 2009 ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥ Ang 673 · Raag Dhanaasree
  • Sunday, 25 May 2008 ਕਾਇਆ ਕਾਮਣਿ ਅਤਿ ਸੁਆਲਿੑਉ ਪਿਰੁ ਵਸੈ ਜਿਸੁ ਨਾਲੇ ॥ Ang 754 · Raag Soohee