ਹੁਕਮਨਾਮਾ ਸਾਹਿਬ

Hukamnama Sahib

Tuesday, 05 September 2017

ਮੰਗਲਵਾਰ, ੨੧ ਭਾਦੋਂ (ਸੰਮਤ ੫੪੯ ਨਾਨਕਸ਼ਾਹੀ)

Ang 1014 · Raag Maaroo · Guru Nanak Dev Ji

Reading: Permalink

ਗੁਰਮੁਖੀ (Gurmukhi)

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

ਮਾਰੂ ਕਾਫੀ ਮਹਲਾ ੧ ਘਰੁ ੨ ॥

maaroo kaafee mahalaa pehilaa ghar doojaa ||

ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ ॥

aavau va(n)n(j)au ddu(n)manee kitee mitr kareau ||

ਸਾ ਧਨ ਢੋਈ ਨ ਲਹੈ ਵਾਢੀ ਕਿਉ ਧੀਰੇਉ ॥੧॥

saa dhan ddoiee na lahai vaaddee kiau dheereau ||1||

ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥

maiddaa man rataa aapanaRe pir naal ||

ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ ॥

hau ghol ghumaiee kha(n)neeaai keetee hik bhoree nadhar nihaal ||1|| rahaau ||

ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ ॥

peieeaRai ddohaaganee saahuraRai kiau jaau ||

ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥

mai gal aaugan muThaRee bin pir jhoor maraau ||2||

ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥

peieeaRai pir sa(n)malaa saahuraRai ghar vaas ||

ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥

sukh sava(n)dh sohaaganee pir paiaa gunataas ||3||

ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥

lef nihaalee paT kee kaapaR a(n)g banai ||

ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥

pir mutee ddohaaganee tin ddukhee rain vihai ||4||

ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ ॥

kitee chakhau saaddaRe kitee ves kareau ||

ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥

pir bin joban baadh giam vaaddee jhooredhee jhooreau ||5||

ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥

sache sa(n)dhaa sadhaRaa suneeaai gur veechaar ||

ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥

sache sachaa baihanaa nadharee nadhar piaar ||6||

ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥

giaanee a(n)jan sach kaa ddekhai ddekhanahaar ||

ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥

gurmukh boojhai jaaneeaai haumai garab nivaar ||7||

ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ ॥

tau bhaavan tau jeheeaa moo jeheeaa kiteeaaeh ||

ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥

naanak naahu na veechhuRai tin sachai rataReeaaeh ||8||1||9||

English Translation

One Universal Creator God. By The Grace Of The True Guru:

Maaroo, Kaafee, First Mehla, Second House:

The double-minded person comes and goes, and has numerous friends.

The soul-bride is separated from her Lord, and she has no place of rest; how can she be comforted? ||1||

My mind is attuned to the Love of my Husband Lord.

I am devoted, dedicated, a sacrifice to the Lord; if only He would bless me with His Glance of Grace, even for an instant! ||1||Pause||

I am a rejected bride, abandoned in my parents' home; how can I go to my in-laws now?

I wear my faults around my neck; without my Husband Lord, I am grieving, and wasting away to death. ||2||

But if, in my parents' home, I remember my Husband Lord, then I will come to dwell in the home of my in-laws yet.

The happy soul-brides sleep in peace; they find their Husband Lord, the treasure of virtue. ||3||

Their blankets and mattresses are made of silk, and so are the clothes on their bodies.

The Lord rejects the impure soul-brides. Their life-night passes in misery. ||4||

I have tasted many flavors, and worn many robes,

but without my Husband Lord, my youth is slipping away uselessly; I am separated from Him, and I cry out in pain. ||5||

I have heard the True Lord's message, contemplating the Guru.

True is the home of the True Lord; by His Gracious Grace, I love Him. ||6||

The spiritual teacher applies the ointment of Truth to his eyes, and sees God, the Seer.

The Gurmukh comes to know and understand; ego and pride are subdued. ||7||

O Lord, You are pleased with those who are like Yourself; there are many more like me.

O Nanak, the Husband does not separate from those who are imbued with Truth. ||8||1||9||

ਪੰਜਾਬੀ ਵਿਆਖਿਆ (Punjabi Explanation)

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ।

ਮਾਰੂ ਕਾਫ਼ੀ ਪਹਿਲੀ ਪਾਤਿਸ਼ਾਹੀ।

(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ

ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ।੧।

(ਹੇ ਪ੍ਰੀਤਮ ਪ੍ਰਭੂ!) ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ ।

ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ, ਤਾ ਕਿ ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਜਾਏ ।੧।ਰਹਾਉ।

(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ?

(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ । ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ।੨।

ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ ।

ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ।੩।

ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ, ਉਹ ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ,

ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ ।੪।

ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ, ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ ।

ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ।੫।

ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ, ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ,

ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ।੬।

ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ ।

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ।੭।

ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ ।

ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ ।੮।੧।੯।

Source: BaniDB · Read Ang 1014 in Sri Guru Granth Sahib Ji

On this day in earlier years

  • Monday, 05 September 2016 ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ Ang 643 · Raag Sorath
  • Saturday, 05 September 2015 ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥ Ang 763 · Raag Soohee
  • Friday, 05 September 2014 ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ Ang 796 · Raag Bilaaval
  • Thursday, 05 September 2013 ਮਾਇਆ ਮੋਹ ਰੰਗਿ ਲਪਟਾਨਾ ॥੧॥ ਰਹਾਉ ॥ Ang 738 · Raag Soohee
  • Wednesday, 05 September 2012 ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨੑ ਕਉ ਆਪੇ ਦੇਇ ਬੁਝਾਇ ॥ Ang 515 · Raag Gujri
  • Monday, 05 September 2011 ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ Ang 648 · Raag Sorath