ਹੁਕਮਨਾਮਾ ਸਾਹਿਬ
Hukamnama Sahib
Friday, 02 October 2009
ਸ਼ੁੱਕਰਵਾਰ ੧੮ ਅੱਸੂ (ਸੰਮਤ ੫੪੧ ਨਾਨਕਸ਼ਾਹੀ)
Ang 881 · Raag Raamkalee · Guru Raam Daas Ji
ਗੁਰਮੁਖੀ (Gurmukhi)
ਰਾਮਕਲੀ ਮਹਲਾ ੪ ॥
raamakalee mahalaa chauthhaa ||
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥
har ke sakhaa saadh jan neeke tin uoopar haath vataavai ||
ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥੧॥
gurmukh saadh seiee prabh bhaae kar kirapaa aap milaavai ||1||
ਰਾਮ ਮੋ ਕਉ ਹਰਿ ਜਨ ਮੇਲਿ ਮਨਿ ਭਾਵੈ ॥
raam mo kau har jan mel man bhaavai ||
ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥੧॥ ਰਹਾਉ ॥
amiau amiau har ras hai meeThaa mil sa(n)t janaa mukh paavai ||1|| rahaau ||
ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥
har ke log raam jan uootam mil uootam padhavee paavai ||
ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰੁ ਖੁਸੀ ਕਰਾਵੈ ॥੨॥
ham hovat cheree dhaas dhaasan kee meraa Thaakur khusee karaavai ||2||
ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥
sevak jan seveh se vaddabhaagee ridh man tan preet lagaavai ||
ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥੩॥
bin preetee kareh bahu baataa kooR bol kooRo fal paavai ||3||
ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥
mo kau dhaar kirapaa jagajeevan dhaate har sa(n)t pagee le paavai ||
ਹਉ ਕਾਟਉ ਕਾਟਿ ਬਾਢਿ ਸਿਰੁ ਰਾਖਉ ਜਿਤੁ ਨਾਨਕ ਸੰਤੁ ਚੜਿ ਆਵੈ ॥੪॥੩॥
hau kaaTau kaaT baadd sir raakhau jit naanak sa(n)t chaR aavai ||4||3||
English Translation
RAAMKALEE, FOURTH MEHL:
The friends of the Lord, the humble, Holy Saints are sublime; the Lord spreads out His protecting hands above them. The Gurmukhs are the Holy Saints, pleasing to God; in His mercy, He blends them with Himself. || 1 ||
O Lord, my mind longs to meet with the humble servants of the Lord. The sweet, subtle essence of the Lord is immortalizing ambrosia. Meeting the Saints, I drink it in. || 1 || Pause ||
The Lord’s people are the most lofty and exalted. Meeting with them, the most exalted status is obtained. I am the slave of the slave of the Lord’s slaves; my Lord and Master is pleased with me. || 2 ||
The humble servant serves; one who enshrines love for the Lord in his heart, mind and body is very fortunate. One who talks too much without love, speaks falsely, and obtains only false rewards. || 3 ||
Take pity on me, O Lord of the World, O Great Giver; let me fall at the feet of the Saints. I would cut off my head, and cut it into pieces, O Nanak, and set it down for the Saints to walk upon. || 4 || 3 ||
ਪੰਜਾਬੀ ਵਿਆਖਿਆ (Punjabi Explanation)
ਹੇ ਭਾਈ! ਪ੍ਰਭੂ ਦੇ ਚਰਨਾਂ ਵਿਚ ਸਦਾ ਰਹਿਣ ਵਾਲੇ ਸਾਧੂ ਜਨ ਸੋਹਣੇ ਜੀਵਨ ਵਾਲੇ ਹੁੰਦੇ ਹਨ, ਪ੍ਰਭੂ ਆਪ ਉਹਨਾਂ ਉਤੇ ਕਿਰਪਾ ਦਾ ਹੱਥ ਰੱਖਦਾ ਹੈ। ਗੁਰੂ ਦੀ ਸ਼ਰਨ ਰਹਿਣ ਵਾਲੇ ਉਹੀ ਸਾਧੂ-ਜਨ ਪ੍ਰਭੂ ਨੂੰ ਪਿਆਰੇ ਲੱਗਦੇ ਹਨ। ਪ੍ਰਭੂ ਆਪਣੀ ਮੇਹਰ ਕਰ ਕੇ ਆਪ ਉਹਨਾਂ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈ।੧।
ਹੇ ਮੇਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ, ਮੇਰੇ ਮਨ ਵਿਚ ਇਹੀ ਤਾਂਘ ਹੈ। ਹੇ ਰਾਮ! ਤੇਰਾ ਨਾਮ-ਰਸ ਆਤਮਕ ਜੀਵਨ ਦੇਣ ਵਾਲਾ ਮਿੱਠਾ ਜਲ ਹੈ। ਤੇਰਾ ਇਹ ਦਾਸ ਤੇਰੇ ਸੰਤ ਜਨਾਂ ਨੂੰ ਮਿਲ ਕੇ ਇਹੀ ਅੰਮ੍ਰਿਤ ਮੂੰਹ ਵਿਚ ਪਾਉਣਾ ਚਾਹੁੰਦਾ ਹੈ।੧।ਰਹਾਉ।
ਹੇ ਭਾਈ! ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ, ਉਹਨਾਂ ਨੂੰ ਮਿਲ ਕੇ ਮਨੁੱਖ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲੈਂਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਮੇਰਾ ਮਾਲਕ-ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਮੈਂ ਉਹਨਾਂ ਦੇ ਦਾਸਾਂ ਦਾ ਦਾਸ ਹਾਂ।੨।
ਹੇ ਭਾਈ! ਜੇਹੜੇ ਸੇਵਕ ਪ੍ਰਭੂ ਦੀ ਸੇਵਾ-ਭਗਤੀ ਕਰਦੇ ਹਨ ਉਹ ਵੑਡੇ ਭਾਗਾਂ ਵਾਲੇ ਹਨ! ਪ੍ਰਭੂ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਆਪਣੇ ਚਰਨਾਂ ਦੀ ਪ੍ਰੀਤ ਪੈਦਾ ਕਰਦਾ ਹੈ। ਪਰ ਕਈ ਮਨੁੱਖ ਇਸ ਪ੍ਰੀਤ ਦੀ ਦਾਤਿ ਤੋਂ ਬਿਨਾ ਹੀ ਬਹੁਤ ਗਲਾਂ ਕਰਦੇ ਹਨ ਕਿ ਸਾਡੇ ਹਿਰਦੇ ਵਿਚ ਪ੍ਰਭੂ ਦੀ ਪ੍ਰੀਤ ਵੱਸ ਰਹੀ ਹੈ। ਅਜੇਹਾ ਮਨੁੱਖ ਝੂਠ ਬੋਲ ਕੇ ਝੂਠ ਹੀ ਉਸ ਦਾ ਫਲ ਪ੍ਰਾਪਤ ਕਰਦਾ ਹੈ, ਉਸ ਦੇ ਹਿਰਦੇ ਵਿਚ ਪ੍ਰੀਤ ਦੇ ਥਾਂ ਝੂਠ ਹੀ ਸਦਾ ਵੱਸਿਆ ਰਹਿੰਦਾ ਹੈ।੩।
ਹੇ ਜਗਤ ਨੂੰ ਜ਼ਿੰਦਗੀ ਦੇਣ ਵਾਲੇ ਹਰੀ! ਮੇਰੇ ਉਤੇ ਮੇਹਰ ਕਰ, ਤਾਂ ਕਿ ਕੋਈ ਗੁਰਮੁਖ ਮਨੁੱਖ ਮੈਨੂੰ ਤੇਰੇ ਸੰਤ ਜਨਾਂ ਦੀ ਚਰਨੀਂ ਲਾ ਦੇਵੇ। ਹੇ ਨਾਨਕ! ਆਖ- ਹੇ ਪ੍ਰਭੂ! ਮੈਂ ਆਪਣਾ ਸਿਰ ਕੱਟ ਦਿਆਂ, ਕੱਟ ਵੱਢ ਕੇ ਰੱਖ ਦਿਆਂ, ਜਿਸ ਉਤੇ ਚੜ੍ਹ ਕੇ ਕੋਈ ਸੰਤ ਜਨ ਮੈਨੂੰ ਆ ਮਿਲੇ, ਭਾਵ ਮੈਂ ਸਦਕੇ ਕੁਰਬਾਨ ਜਾਵਾਂ ਉਸ ਰਸਤੇ ਤੋਂ ਜਿਸ ਰਸਤੇ ਕੋਈ ਸੰਤ ਆ ਕੇ ਮੈਨੂੰ ਮਿਲੇ।੪।੩।
Source: SGPC Official; BaniDB · Read Ang 881 in Sri Guru Granth Sahib Ji